ਬਾਘਾਪੁਰਾਣਾ (ਜਿਲਾ ਮੋਗਾ) ਪੰਜਾਬ ਦਾ ਪੁਰਾਤਨ, ਪ੍ਰਸਿੱਧ ਕਸਬਾ ਹੈ। ਇਥੋਂ ਦਾ ਮੁੱਖ ਚੌਂਕ ਭਗਤ ਸਿੰਘ ਚੌਂਕ ਕੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਚੌਂਕ ਵਿਚ ਭਗਤ ਸਿੰਘ ਦਾ ਬੁੱਤ ਸੁਸ਼ੋਭਤ ਹੈ।ਇਥੋਂ ਮੋਗਾ, ਕੋਟਕਪੂਰਾ, ਨਿਹਾਲ ਸਿੰਘ ਵਾਲਾ, ਮੁਦਕੀ ਸੜਕਾਂ ਕਰਾਸ ਕਰਦੀਆਂ ਹਨ।
ਇਸ ਦੀਆਂ ਤਿੰਨ ਮਸ਼ਹੂਰ ਪੱਤੀਆਂ ਬਾਘਾ ਪੱਤੀ, ਮੁਗਲੂ ਪੱਤੀ ਅਤੇ ਪੁਰਾਣਾ ਪੱਤੀ ਦੇ ਨਾਮ ਹੀ ਇਸਦਾ ਇਤਿਹਾਸ ਹੈ। ਚਾਰੇ ਪਾਸੇ ਦੇ ਪਿੰਡਾਂ ਦਾ ਕੇਂਦਰ ਹੌਣ ਕਰਕੇ ਬਾਘਾਪੁਰਾਣਾ ਰਾਜਸੀ, ਧਾਰਮਿਕ, ਸਾਹਿਤਕ ਅਤੇ ਸਭਿਆਚਾਰਕ ਸਰਗਰਮੀਆਂ ਦਾ ਕੇਂਦਰ ਰਿਹਾ ਹੈ।
ਇੱਥੇ ਸਮੇਂ ਸਮੇਂ ਵੱਡੇ ਸਿਆਸੀ ਲੀਡਰ, ਸੰਤ ਮਹਾਂ ਪੁਰਸ਼, ਸਾਹਿਤਕਾਰ, ਨਾਟਕਕਾਰ ਅਤੇ ਗਵੱਈਏ ਪੁੱਜ ਕੇ ਆਪਣੇ ਵਿਚਾਰ ਵੱਡੇ ਇਕੱਠਾਂ ਵਿਚ ਪੇਸ਼ ਕਰਦੇ ਰਹੇ ਹਨ। ਇਸ ਦੇ ਬਾਜ਼ਾਰ ਭਗਤ ਸਿੰਘ ਚੌਂਕ ਤੋਂ ਕਰਾਸ ਕਰਦੇ ਚਾਰਾਂ ਦਿਸ਼ਾਵਾਂ ਵਿਚ ਫੈਲਰੇ ਹੋਏ ਹਨ, ਜਿਨ੍ਹਾਂ ਨੂੰ ਮੋਗਾ ਰੋਡ, ਕੋਟਕਪੂਰਾ ਰੋਡ, ਨਿਹਾਲ ਸਿੰਘ ਵਾਲਾ ਰੋਡ ਅਤੇ ਮੁਦਕੀ ਰੋਡ ਕਿਹਾ ਜਾਂਦਾ ਹੈ।ਨਿਹਾਲ ਸਿੰਘ ਵਾਲਾ ਰੋਡ ਅਤੇ ਮੁਦਕੀ ਰੋਡ ਬਾਜ਼ਾਰ ਬਹੁਤ ਸੰਘਣੇ ਅਤੇ ਰੌਣਕ ਭਰੇ ਹਨ। ਇਹ ਦਿਨੋਂ ਦਿਨ ਤਰੱਕੀ ਕਰ ਰਹੇ ਹਨ।
ਬਾਘਾਪੁਰਾਣਾ ਵਿਚ ਲੜਕੇ ਅਤੇ ਲੜਕੀਆਂ ਦੇ ਸਰਕਾਰੀ ਸਕੂਲ ਹਨ। ਵੱਡੀ ਗਿਣਤੀ ਵਿਚ ਬੱਚੇ ਅਤੇ ਬੱਚੀਆਂ ਇਥੌਂ ਵਿੱਦਿਆ ਪ੍ਰਾਪਤ ਕਰਦੇ ਹਨ। ਇਸ ਤੌਂ ਬਿਨਾਂ ਪ੍ਰਾਈਵੇਟ ਸਕੂਲ ਵੀ ਕਾਫੀ ਹਨ ਅਤੇ ਬਹੁਤ ਵਿਦਿਆਰਥੀ ਇਨਾਂ ਵਿਚ ਵੀ ਪੜ ਰਹੇ ਹਨ, ਇਹ ਹਨ ਪੰਜਾਬ ਕੋ-ਐਜੂਕੇਸ਼ਨ ਸਕੂਲ, ਪੰਜਾਬ ਕੋਨਵੈਂਟ ਸਕੂਲ, ਜੀ.ਐੈਨ ਮਾਡਲ ਹਾਈ ਸਕੂਲ। ਕੁਝ ਕੁ ਅਕੈਡਮੀਆਂ ਵੀ ਸਰਗਰਮ ਹਨ।
ਬਾਘਾਪੁਰਾਣਾ ਵਿਚ ਗੁਰਦੁਆਰੇ, ਮੰਦਰ, ਗਊਸ਼ਾਲਵਾਂ ਅਤੇ ਧਰਮਸ਼ਾਲਾਂਵਾਂ ਧਾਰਮਿਕ ਧਿਆਨ ਦਾ ਕੇਂਦਰ ਹਨ। ਇਥੇ ਸੰਤ ਮਹਾਤਮਾ ਕਥਾ ਕੀਰਤਨ ਕਰਦੇ ਅਤੇ ਦੀਵਾਨ ਸਜਾਉਂਦੇ ਹਨ।
ਬਾਘਾਪੁਰਾਣਾ ਸਾਹਿਤਕ ਸਰਗਰਮੀਆਂ ਦਾ ਵਿਸ਼ੇਸ਼ ਕੇਂਦਰ ਰਿਹਾ ਹੈ।
ਹੋਰ ਪੜੋ
|