ਬਾਘਾ ਪੁਰਾਣਾ ( ਸ਼ਾਮ ਬਾਂਸਲ) ਸਿਟੀ ਹਾਰਟ ਕ੍ਰਿਕਟ ਕਲੱਬ ਵੱਲੋ ਪਹਿਲਾ ਕ੍ਰਿਕਟ ਟੂਰਨਾਮੈਟ ਵਿਕਾਸ ਕੁਮਾਰ ਵਿਕੀ ਦੀ ਯਾਦ ਵਿੱਚ ਕਰਵਾਇਆ ਗਿਆ ਚਾਰ ਦਿਨਾ ਵਾਲੇ ਇਸ ਟੂਰਨਾਮੈਟ ਦੇ ਪਹਿਲੇ ਐਤਵਾਰ ਇਸ ਟੂਰਨਾਮੈਟ ਦਾ ਉਦਘਾਟਣ ਸ੍ਰ. ਜਗਜੀਤ ਸਿੰਘ ਸਰੋਆ ਡੀ.ਐਸ.ਪੀ ਬਾਘਾ ਪੁਰਣਾ ਨੇ ਕੀਤਾ,ਇਸ ਐਤਵਾਰ ਟੂਰਨਾਮੈਂਟ ਵਿੱਚ ਅੱਠ ਟੀਮਾਂ ਵਿੱਚ ਮੈਚ ਹੋਏ ਪਹਿਲਾ ਮੈਚ ਕੋਟਲਾ ਮਿਹਰ ਸਿੰਘ ਦੀ ਟੀਮ ਅਤੇ ਕਾਲੇ ਕੇ ਪਿੰਡ ਦੀ ਟੀਮ ਵਿੱਚਕਾਰ ਦੂਸਰਾ ਮੈਚ 11 ਸਟਾਰ ਕ੍ਰਿਕਟ ਕਲ਼ੱਬ ਅਤੇ ਨਿਊ ਫਰੈਂਡਜ ਸਪੋਰਟਸ ਕਲੱਬ ਵਿਚਕਾਰ ਤੀਸਰਾ ਮੈਚ ਮੂੰਗਲੀ ਕੀ ਪੱਤੀ ਕ੍ਰਿਕਟ ਕਲੱਬ ਅਤੇ ਬਾਬਾ ਰੋਡੂ ਕ੍ਰਿਕਟ ਕਲੱਬ ਵਿਚਕਾਰ ਅਤੇ ਚੋਥਾ ਮੈਚ ਵੇਰੋਕੇ ਪਿੰਡ ਦੀ ਟੀਮ ਅਤੇ ਚੰਦ ਪੁਰਾਣਾ ਪਿੰਡ ਦੀ ਟੀਮ ਵਿਚਕਾਰ ਹੋਇਆ ਇਹਨਾ ਵਿੱਚੇ ਕੋਟਲਾ ਮਿਹਰ ਸਿੰਘ ਦੀ ਟੀਮ,ਨਿਊ ਫਰੈਂਡਜ ਸਪੋਰਟਸ ਕਲੱਬ,ਮੂੰਗਲੀ ਕੀ ਪੱਤੀ ਕ੍ਰਿਕਟ ਕਲੱਬ ਅਤੇ ਵੇਰੋਕੇ ਪਿੰਡ ਦੀ ਟੀਮ ਜਿੱਤ ਕੇ ਅੱਗੇ ਪੁਹਚੀਆਂ, ਮਿਤੀ 15 ਦਿਨ ਐਤਵਾਰ ਨੂੰ ਅਗਲੀਆਂ 8 ਟੀਮਾਂ ਦੇ ਮੈਚ ਹੋਵਗੇ ਇਸ ਮੋਕੇ ਮੈਚ ਵਿੱਚ ਡੀ.ਐਸ.ਪੀ ਬਾਘਾ ਪੁਰਾਣਾ , ਵਿਜੈ ਸ਼ਰਮਾ ਐਮ.ਸੀ , ਵਿਜੈ ਕੁਮਾਰ ਬਾਂਸਲ ਪ੍ਰਧਾਨ ਕਿਰਿਆਨਾ ਐਸੋਸੀਐਸਨ ਬਾਘਾ ਪੁਰਾਣਾ,ਸਤੀਸ਼ ਕੁਮਾਰ ਮੋਜੀ ,ਸੁਰਿੰਦਰ ਸਿੰਘ ਸ਼ਿੰਦਾ, ਖੁਸ਼ਵਿੰਦਰ ਸਿੰਘ ਸਿੰਦਾਂ , ਕੇਵਲ ਕ੍ਰਿਸ਼ਨ (ਬਿੱਟਾ), ਤਰਸੇਮ ਲਾਲ ਸੇਤੀਆ,ਰਿਚੀ ਗਰਗ ਪੰਜਾਬ ਪਲੱਸ ਚੈਣਲ ਤੋਂ,ਗੋਗੀ ਸ਼ਾਹੀ, ਵਿਨੋਦ ਕੁਮਾਰ ਗੂੰਬਰ ਅਤੇ ਸਿਟੀ ਹਾਰਟ ਕ੍ਰਿਕਟ ਕਲ਼ੱਬ ਦੇ ਸਾਰੇ ਮੈਬਰ ਹਾਜਰ ਸੀ